انتقل إلى المحتوى
غلاف Ashke

أغنية

Ashke

Karan Aujla, MXRCI

AUJLA SZN 1, 2026, البنجابية

الكلمات

اختر حتى ستة أسطر لتصنع بطاقة.

Uh
Mxrci
ਜਿੱਤਾਂ ਦੇ ਸ਼ੌਂਕੀ, ਸੋਹਣੀਏ, ਹਰਾਵਾਂ ਵੈਰੀ ਹੱਸ ਕੇ
ਗਿੱਧਾ ਲੰਡੂਆਂ ਦਾ ਯਾਰ ਆ ਪਵਾਉਂਦਾ ਮੈਂ ਕਿਹਾ ਦੱਸ ਕੇ
ਬਾਬੇ ਦੀ ਸਾਨੂੰ ਬਸ਼ਖ਼ ਐ, ਕੰਨ ਨੱਤੀਆਂ, ਗਾਨੀ ਲਸ਼ਕੇ
ਨੀ ਮੋਢੇ ਪਾਉਂਦੀ ਝੂਮਰ ਦੂਨਾਲ਼ੀ ਕਹਿ ਕੇ, "ਅਸ਼ਕੇ"
ਮੇਰੇ ਜੋਰ ਬਾਹਲ਼ਾ ਐ ਪੱਟ 'ਚੇ, ਕੋਈ ਜਾਦੂ ਸਾਲ਼ਾ ਹੱਥ 'ਚੇ
ਤੂੰ ਜਿਗਰਾ ਦੇਖੀਂ ਜੱਟ 'ਚੇ, ਖੜ੍ਹ ਜਾਂਦਾ ਕੱਲਾ ਕੱਠ 'ਚੇ
ਮੈਂ ਸਿੱਧਾ ਚੱਲਦਾ ਪੁੱਠੀਆਂ ਨਾ', ਵਿੰਗ-ਵਲ਼ ਨਹੀਂ ਸਾਲ਼ਾ ਮੱਤ 'ਚੇ
ਲੱਤਾਂ ਕੋਈ ਖਿੱਚਦਾ, ਖਿੱਚ ਲੈ, ਮੈਨੂੰ trust ਆ ਨੀਲੀ ਛੱਤ 'ਚੇ
ਸਾਡੇ ਕੰਮ ਕਾਲ਼ੇ, ਤੇਰੀਆਂ ਗੱਲ੍ਹਾਂ ਦੇ ਉੱਤੇ ਲਾਲੀਆਂ
ਨੀ ਸੁੱਤੀਆਂ ਸੀ, ਸੋਹਣੀਏ, ਕਿਸਮਤਾਂ ਮੈਂ ਠਾਲ਼ੀਆਂ
ਪਿੰਡਾਂ ਆਲ਼ੇ ਆਂ, ਸਾਨੂੰ ਤਾਂ ਥਿਆਉਣ ਪਿੰਡਾਂ ਆਲ਼ੀਆਂ
ਯਾਂ ਅਸਲਾ ਕਰਦਾ ਛਾਂ ਸਾਨੂੰ, ਯਾਂ motor'an ਉੱਤੇ ਟਾਲ੍ਹੀਆਂ
ਮੈਂ ਯਾਰ ਯਾਰਾਂ ਦਾ ਜੋਗੀ, ਮੇਰੇ ਡੱਬ 'ਤੇ ਅਸਲੇ ਬੀਨਾਂ
ਮੈਨੂੰ ਦਿੱਤੇ ਮਾਂ ਨੇ ਜਿਗਰੇ, ਨੀ ਕੱਲਾ ਚੌੜਾ ਨਹੀਂ ਸੀਨਾ
"ਹਾਂ, baby, you so fire," ਕਹੇ ਜਿਹੜੀ ਮਿਲ਼ੇ ਹਸੀਨਾ
"ਵੇ ਮੈਂ miss ਕਰਦੀ ਆਂ ਤੈਨੂੰ, ਤੂੰ ਕਦੇ ਮਿਲ਼ ਜਾ, ਯਾਰ ਸ਼ਕੀਨਾ"
ਮੰਨਦਾ ਗੁਰੂਆਂ ਨੂੰ, nature ਆ, ਰਕਾਨੇ, ਮੇਰਾ ਸਾਧ 'ਤੇ
ਇੱਕ ਉਹ ਰੱਬ ਚੇਤੇ, ਉਹਦੇ ਤੋਂ ਬਿਨਾਂ ਨਹੀਂ ਆਉਂਦੀ ਯਾਦ 'ਤੇ
ਅੱਜ ਸੌਖੀ ਲੱਗਦੀ, ਬਾਅਦ ਦੀ ਦੇਖਾਂਗੇ, ਜਾਨੇ, ਬਾਅਦ 'ਤੇ
ਥੋੜ੍ਹੇ simple ਮੇਰੇ ਨਾਣਕੇ, ਪਰ OG ਮੇਰੇ ਦਾਦਕੇ (ਦਾਦਕੇ)
ਜਿੱਥੇ ਪੈਰ ਰੱਖਾਂ, ਬੀਬਾ, ਉੱਥੇ ਠਾਲ਼ਦਾ ਤਬਾਹੀ
ਪਿੰਡ ਲੈ ਲਏ ੨੫ ਕਿੱਲੇ, ਕੱਲ੍ਹ ਈ ਦੇ ਕੇ ਆਇਆ ਸਾਈ
Show off ਦੇ ਨਹੀਂ ਆਦੀ, ਬੱਸ ਹਿੰਡ ਆ ਪੁਗਾਈ
ਚੱਕੀ Milli' ਦੀ ਮੈਂ Lambo, ਹਾਲੇ photo ਵੀ ਨਹੀਂ ਪਾਈ
ਮੈਂ ਸਿੱਧਾ ਤੁਰਿਆ ਜਾਵਾਂ, ਤੂੰ ਤੱਕਦੀ ਟੇਢੀ-ਟੇਢੀ
ਤੂੰ body ਕਰ ਲਈ slim ਤੇਰੀ ਤੇ ਮੈਂ ਕਰਦਾ ਕੰਮ shady
ਸਾਡਾ ਤਾਂ ਪੂਰਾ ਫੇਰਾ ਐ, ਨਾ, ਮੈਂ ਨਹੀਂ ਲਾਉਂਦਾ ਗੇੜੀ
Car'an, ਜੁੱਤੀ ਤੇ ਅਸਲਾ, ਨੀ ਇਹ ਤਿੰਨੇ Italy made ਈ
ਨੀ ਲੀੜਾ-ਲੱਤਾ top ਦਾ ਰੱਖਾਂ ਮੈਂ, ਜਾਨੇ, ਚਾੜ੍ਹ ਕੇ
ਕੱਚੀ ਊਂ ਚੱਬ ਜਾਂ, ਪੀਨੇ ਆਂ ਚਾਹਾਂ ਨੂੰ ਓਦਾਂ ਕਾੜ੍ਹ ਕੇ
ਜੱਟ ਖੁੱਲ੍ਹਾ ਘੁੰਮਦਾ, ਵੈਰੀ ਨੂੰ ਰੱਖਾਂ ਮੈਂ ਓਦਾਂ ਤਾੜ ਕੇ
ਨੀ ਤੂੰ ਫੁੱਲ ਵਰਗੀ, ਪੱਥਰਾਂ ਨੂੰ ਆਇਆ ਮੁੰਡਾ ਪਾੜ ਕੇ
ਤੂੰ ਕਰਦੀ ਮੇਰੀਆਂ ਦੀਦਾਂ, ਨੀ ਸਾਡਾ ਖੁੱਲ੍ਹ ਗਿਆ ਝਾਕਾ
ਤੂੰ ਦਿਲ ਕਰਦੀ ਐ ਚੋਰੀ, ਨੀ ਤੇ ਮੈਂ ਮਾਰੀਦਾ ਡਾਕਾ
ਬੇਬੇ ਕਹਿੰਦੀ, "ਤੈਨੂੰ ਵਿਆਹੁਣਾ" ਤੇ ਮੇਰਾ ਸ਼ਸਤਰ ਦੇ ਨਾਲ ਠਾਕਾ
ਦੱਸ, ਕੀ ਕਰ ਲੈਣਾ ਕਾਵਾਂ? ਨੀ ਮੇਰਾ ਬਾਜਾਂ ਆਲ਼ਾ ਰਾਖਾ
ਰਾਹਾਂ ਵਿੱਚ ਰੋੜ੍ਹੇ, ਬਹਿਣਾ ਜੇ ਯਾਰਾਂ ਨਾ', ਬਹਿਣਾ ਕੱਸ ਕੇ
ਜੱਟ ਮੁੱਢ ਤੋਂ ਜ਼ਹਿਰੀ, ਨਾਗ ਨਹੀਂ ਰਿਹਾ ਕੋਈ ਸਾਨੂੰ ਡੱਸ ਕੇ
ਬਾਬੇ ਦੀ ਸਾਨੂੰ ਬਸ਼ਖ਼ ਐ, ਕੰਨ ਨੱਤੀਆਂ, ਗਾਨੀ ਲਸ਼ਕੇ
ਨੀ ਮੋਢੇ ਪਾਉਂਦੀ ਝੂਮਰ ਦੂਨਾਲ਼ੀ ਕਹਿ ਕੇ, "ਅਸ਼ਕੇ"
ਨੀ ਮੋਢੇ ਪਾਉਂਦੀ ਝੂਮਰ ਦੂਨਾਲ਼ੀ ਕਹਿ ਕੇ, "ਅਸ਼ਕੇ"
ਨੀ ਮੋਢੇ ਪਾਉਂਦੀ ਝੂਮਰ ਦੂਨਾਲ਼ੀ ਕਹਿ ਕੇ, "ਅਸ਼ਕੇ"
(...ਝੂਮਰ ਦੂਨਾਲ਼ੀ ਕਹਿ ਕੇ, "ਅਸ਼ਕੇ")
(ਨੀ ਮੋਢੇ ਪਾਉਂਦੀ ਝੂਮਰ ਦੂਨਾਲ਼ੀ ਕਹਿ ਕੇ, "ਅਸ਼ਕੇ")